punjab-agro

PAIC
ਜਿਪਸਮ ਅਤੇ ਜੰਤਰ ਬੀਜ
ਜਿਪਸਮ ਕੈਲਸ਼ੀਅਮ ਅਤੇ ਸਲਫੇਟ ਨਾਲ ਬਣਿਆ ਇੱਕ ਨਰਮ ਖਣਿਜ ਹੈ, ਜਿਸਦੀ ਵਰਤੋਂ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਕੀਤੀ ਜਾਂਦੀ ਹੈ ਅਤੇ ਜੰਤਰ ਬੀਜ ਇੱਕ ਹਰੀ ਖਾਦ ਵਾਲੀ ਫਸਲ ਹੈ ਜੋ ਮਿੱਟੀ ਰਾਹੀਂ ਫਸਲਾਂ ਦੁਆਰਾ ਭੌਤਿਕ ਵਿਸ਼ੇਸ਼ਤਾਵਾਂ ਅਤੇ ਨਾਈਟ੍ਰੋਜਨ ਗ੍ਰਹਿਣ ਅਤੇ ਪਕਣ ਵਿੱਚ ਸੁਧਾਰ ਕਰਨ ਲਈ ਵਰਤੀ ਜਾਂਦੀ ਹੈ।
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਨੇ ਵਿੱਤੀ ਸਾਲ 2020-21 ਤੋਂ ਫਸਲੀ ਵਿਭਿੰਨਤਾ ਪ੍ਰੋਗਰਾਮ (ਸੀਡੀਪੀ) ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.) ਦੇ ਤਹਿਤ ਕਮਜ਼ੋਰ ਘਟੀਆ ਮਿੱਟੀ ਦੀ ਮੁੜ ਪ੍ਰਾਪਤੀ ਲਈ ਪੰਜਾਬ ਰਾਜ ਦੇ ਕਿਸਾਨਾਂ ਨੂੰ ਜਿਪਸਮ ਅਤੇ ਜੰਤਰ ਬੀਜ ਦੀ ਵੰਡ ਲਈ ਸ਼ੁਰੂ ਕੀਤੀ ਹੈ। ਜਿਪਸਮ 50% ਸਬਸਿਡੀ ਤੇ ਵੰਡੀ ਜਾਂਦੀ ਹੈ ਅਤੇ ਜੰਤਰ ਬੀਜ ‘ਤੇ 2000/- ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਂਦੀ ਹੈ । 

ਜਿਪਸਮ ਦੇ ਲਾਭ

  • ਜਿਪਸਮ ਕੈਲਸ਼ੀਅਮ ਅਤੇ ਗੰਧਕ ਪ੍ਰਦਾਨ ਕਰਕੇ ਕਮਜ਼ੋਰ ਮਿੱਟੀ ਜਿਸ ਦਾ pH 8.5 ਤੋਂ ਵੱਧ ਹੁੰਦਾ ਹੈ ਨੂੰ ਮੁੜ ਉਪਜਾਊ ਬਣਾਉਣ ਵਿੱਚ ਮਦਦ ਕਰਦਾ ਹੈ।
  • ਇਹ ਫਸਲਾਂ ਦੁਆਰਾ ਮਿੱਟੀ ਤੋਂ ਪੌਸ਼ਟਿਕ ਤੱਤ ਦੀ ਹਾਸਲ ਕਰਨ ਯੋਗ ਮਾਤਰਾ ਨੂੰ ਵਧਾਉਂਦਾ ਹੈ ਅਤੇ ਮਿੱਟੀ ਦੀ ਬਣਤਰ ਨੂੰ ਸੁਧਾਰਦਾ ਹੈ।
  • ਇਹ ਫਸਲ ਲਈ ਰਸਾਇਣਕ ਖਾਦ ਦੀ ਮੰਗ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਅਤੇ ਅੰਤ ਵਿੱਚ ਉਤਪਾਦਨ ਦੀ ਲਾਗਤ ਨੂੰ ਘਟਾਉਂਦਾ ਹੈ।

ਜਿਪਸਮ

ਜ਼ਮੀਨ ਦੀ ਸਿਹਤ ਨੂੰ ਸੁਧਾਰਨ ਲਈ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ‘ਤੇ ਜਿਪਸਮ ਵੰਡਿਆ ਗਿਆ ਹੈ।  ਇਸ ਸਕੀਮ ਤੋਂ ਲਗਭਗ 70,00,00 ਕਿਸਾਨਾਂ ਨੂੰ ਲਾਭ ਹੋਇਆ, ਜਿਨ੍ਹਾਂ ਵਿੱਚ ਔਰਤਾਂ, ਐਸ. ਸੀ./ਬੀ. ਸੀ./ਜਨਰਲ ਸ਼ਾਮਲ ਹਨ। ਵਿੱਤੀ ਸਾਲ 2021-22 ਦੌਰਾਨ ਲਗਭਗ 85,00,00 ਏਕੜ ਵਾਹੀਯੋਗ ਜ਼ਮੀਨ ਮੁੜ ਉਪਜਾਊ ਬਣਾਇਆ ਗਿਆ ਹੈ। ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 150 ਤੋਂ ਵੱਧ ਬਲਾਕਾਂ ਵੱਲੋਂ ਕਿਸਾਨਾਂ ਨੂੰ ਜਿਪਸਮ ਮੁਹਇਆ ਕਰਵਾਈ ਗਈ ਹੈ।

ਜੰਤਰ ਬੀਜ ਦੇ ਲਾਭ

  • ਜੰਤਰ ਬੀਜ ਦੀ ਵਰਤੋਂ ਹਰੀ ਖਾਦ ਬਣਾਉਣ ਲਈ ਕੀਤੀ ਜਾਂਦੀ ਹੈ, ਜੋ ਕਿ ਫਸਲਾਂ ਅਤੇ ਪੌਦਿਆਂ ਲਈ ਲਾਹੇਵੰਦ ਹੈ।
  • ਜੰਤਰ ਦੀ ਫ਼ਸਲ ਕਣਕ ਦੀ ਕਟਾਈ ਤੋਂ ਬਾਅਦ ਬੀਜੀ ਜਾਂਦੀ ਹੈ ਅਤੇ ਝੋਨੇ ਦੀ ਲੁਆਈ ਤੋਂ ਪਹਿਲਾਂ ਇਸ ਨੂੰ ਖੇਤ ਵਿੱਚ ਵਾਹ ਦਿੱਤੀ ਜਾਂਦੀ ਹੈ।
  • ਇਹ ਮਿੱਟੀ ਦੇ pH ਨੂੰ ਘਟਾ ਕੇ ਮਿੱਟੀ ਦੀ ਸਿਹਤ ਨੂੰ ਸੁਧਾਰਦਾ ਹੈ। ਇਹ ਪੌਦਿਆਂ ਨੂੰ ਨਾਈਟ੍ਰੋਜਨ ਦੀ ਠੋਸ ਮਾਤਰਾ ਪ੍ਰਦਾਨ ਕਰਦਾ ਹੈ।
  • ਇਹ ਮਿੱਟੀ ਦੀ ਪੋਰੋਸਿਟੀ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ, ਇਸ ਤਰ੍ਹਾਂ ਇਹ ਮਿੱਟੀ ਦੀ ਬਣਤਰ ਵਿੱਚ ਸੁਧਾਰ ਕਰਦਾ ਹੈ ਅਤੇ ਫਸਲ ਦੁਆਰਾ ਮਿੱਟੀ ਵਿੱਚੋਂ ਪੌਸ਼ਟਿਕ ਤੱਤ ਹਾਸਲ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ।
  •  

ਜੰਤਰ ਬੀਜ

ਜੰਤਰ ਦੀ ਕਾਸ਼ਤ ਲਗਭਗ 7.75 ਲੱਖ ਏਕੜ ਵਾਹੀਯੋਗ ਜ਼ਮੀਨ ਵਿੱਚ ਕੀਤੀ ਜਾ ਰਹੀ ਹੈ। ਵਿੱਤੀ ਸਾਲ 2021-22 ਦੌਰਾਨ 2.00 ਲੱਖ ਕਿਸਾਨਾਂ ਨੂੰ ਇਸ ਯੋਜਨਾ ਤੋਂ ਲਾਭ ਪ੍ਰਾਪਤ ਹੋਇਆ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ 170 ਤੋਂ ਵੱਧ ਬਲਾਕਾਂ ਨੇ ਖੇਤੀਬਾੜੀ ਵਿਭਾਗ ਰਾਹੀਂ ਸੂਬੇ ਭਰ ਦੇ ਕਿਸਾਨਾਂ ਨੂੰ ਜੰਤਰ ਦਾ ਬੀਜ ਵੰਡਿਆ ਗਿਆ ਹੈ। ਸਾਲ 2020-21 ਤੋਂ 2022-23 ਤੱਕ ਲਗਭਗ 25000 ਕੁਇੰਟਲ ਜੰਤਰ ਬੀਜ ਕਿਸਾਨਾਂ ਨੂੰ ਵੰਡਿਆ ਜਾ ਚੁੱਕਿਆ ਹੈ।