punjab-agro

ਸਾਡੇ ਹੱਲ

PAIC ਪ੍ਰੋਜੈਕਟ ਵਿਕਾਸ ਗਤੀਵਿਧੀਆਂ, ਐਗਰੋ ਸੈਕਟਰ ਵਿੱਚ ਜਨਤਕ ਖੇਤਰ ਦੇ ਪ੍ਰੋਜੈਕਟ ਸਥਾਪਤ ਕਰਨ ਅਤੇ ਰਾਜ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨ ਲਈ ਸਹੂਲਤਾਂ/ਬੁਨਿਆਦੀ ਢਾਂਚੇ ਦੀ ਸਿਰਜਣਾ ਕਰਦਾ ਹੈ।

ਸਾਈਲੇਜ਼

ਪੀ.ਏ.ਆਈ.ਸੀ ਦਾ ਸਾਈਲੇਜ਼ ਪ੍ਰੋਜੈਕਟ ਪੰਜਾਬ ਵਿੱਚ ਡੇਅਰੀ ਫਾਰਮਾਂ ਵਾਲੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਅਤੇ ਇਸਦੀ ਪਹੁੰਚ ਨੂੰ ਗੁਆਂਢੀ ਰਾਜਾਂ ਤੱਕ ਵੀ ਵਧਾ ਰਿਹਾ ਹੈ । ਪੰਜਾਬ ਦੇ ਡੇਅਰੀ ਸੈਕਟਰ ਦੀ ਉਤਪਾਦਕਤਾ ਅਤੇ ਹਰੇ ਚਾਰੇ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਉੱਚ -ਤਕਨੀਕੀ ਢੰਗਾਂ ਦੁਆਰਾ ਹਰੇ ਚਾਰੇ ਦੀ ਪੈਦਾਵਾਰ ਵਧਾਉਣ ਅਤੇ ਚਾਰੇ ਦੀ ਸਾਂਭ ਸੰਭਾਲ (preserve) ਕਰਕੇ ਇਸਦੀ ਮੰਗ ਅਤੇ ਸਪਲਾਈ ਦੇ ਅੰਤਰ ਦੀ ਪੂਰਤੀ ਕੀਤੀ ਜਾ ਸਕਦੀ ਹੈ ।

ਖਾਦ

ਪੰਜਾਬ ਦੇ ਕਿਸਾਨਾਂ ਦੀ ਸਹਾਇਤਾ ਲਈ, PAIC ਨੇ ਖਾਦਾਂ ਦੀ ਵਿਕਰੀ ਲਈ ਇਫਕੋ ਨਾਲ ਇੱਕ ਸਮਝੌਤਾ ਕੀਤਾ ਹੈ। ਪੰਜਾਬ ਵਿੱਚ ਖੇਤੀ ਸੈਕਟਰ ਵਿੱਚ ਕਿਸਾਨਾਂ, ਪ੍ਰਚੂਨ ਵਿਕਰੇਤਾਵਾਂ ਅਤੇ ਡੀਲਰਾਂ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਕਾਰਪੋਰੇਸ਼ਨਾਂ ਵੱਲੋਂ ਸਮਝੌਤਾ ਕੀਤਾ ਗਿਆ ਇੱਕ ਮਹੱਤਵਪੂਰਨ ਕਦਮ ਹੈ।

ਬੀਜ ਉਤਪਾਦਨ

ਪੰਜਾਬ ਦੇ ਕਿਸਾਨਾਂ ਨੂੰ ਉੱਤਮ ਗੁਣਵੱਤਾ ਵਾਲੇ ਬੀਜ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਐਗਰੋ ਨੇ ਬੀਜ ਉਤਪਾਦਨ ਦੇ ਖੇਤਰ ਵਿੱਚ ਪ੍ਰਸਾਰਿਤ ਹੋਣ ਦੀ ਸੋਚ ਕਾਇਮ ਕੀਤੀ ਹੈ। ਵਰਤਮਾਨ ਵਿੱਚ, ਪੰਜਾਬ ਐਗਰੋ ਅਧੀਨ 41 ਰਜਿਸਟਰਡ ਕਿਸਾਨ ਪੰਜਾਬ ਰਾਜ ਵਿੱਚ ਕਣਕ ਦੇ ਬੀਜ ਦਾ ਉਤਪਾਦਨ ਕਰ ਰਹੇ ਹਨ। ਪੰਜਾਬ ਐਗਰੋ ਦੇ ਬੀਜ ਉਤਪਾਦਨ ਦੇ ਯਤਨਾਂ ਨਾਲ ਪੰਜਾਬ ਵਿੱਚ ਬੀਜ ਉਤਪਾਦਨ ਦਾ ਭਵਿੱਖ ਉੱਜਵਲ ਜਾਪਦਾ ਹੈ।

ਜਿਪਸਮ ਅਤੇ ਜੰਤਰ ਬੀਜ

ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਨੇ ਫਸਲੀ ਵਿਭਿੰਨਤਾ ਪ੍ਰੋਗਰਾਮ (ਸੀਡੀਪੀ) ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ.) ਅਧੀਨ ਵਿੱਤੀ ਸਾਲ 2020-21 ਤੋਂ ਕਮਜ਼ੋਰ ਘਟੀਆ ਮਿੱਟੀ ਦੀ ਮੁੜ ਪ੍ਰਾਪਤੀ ਲਈ ਪੰਜਾਬ ਰਾਜ ਦੇ ਕਿਸਾਨਾਂ ਨੂੰ ਸਬਸਿਡੀ ‘ਤੇ ਜਿਪਸਮ ਅਤੇ ਜੰਤਰ ਬੀਜ ਦੀ ਵੰਡ ਸ਼ੁਰੂ ਕੀਤੀ ਹੈ।

ਪੈਟਰੋਲ ਪੰਪ

ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਆਮਦਨੀ ਦੇ ਸਰੋਤਾਂ ਦਾ ਵਿਸਤਾਰ ਕਰਨ ਦੇ ਯਤਨ ਵਿੱਚ, PAIC ਵਰਤਮਾਨ ਵਿੱਚ ਪੰਜ ਪੈਟਰੋਲ ਪੰਪ ਚਲਾ ਰਿਹਾ ਹੈ। PAIC ਨੇ IOCL ਨੂੰ ਛੇ ਪੈਟਰੋਲ ਪੰਪ ਲੀਜ਼ ‘ਤੇ ਦਿੱਤੇ ਹਨ। PAIC ਦੇ ਸਾਰੇ ਪੈਟਰੋਲ ਪੰਪਾਂ (ਰਿਟੇਲ ਆਊਟਲੈਟਸ) ਕੋਲ ਜ਼ਰੂਰੀ ਸੇਵਾਵਾਂ ਅਤੇ ਗੁਣਵੱਤਾ ਵਾਲੇ ਤੇਲ ਦੀ ਸਪਲਾਈ ਤੱਕ ਪਹੁੰਚ ਹੈ, ਜੋ ਖੇਤਰ ਵਿੱਚ ਵਾਹਨਾਂ ਨੂੰ ਮੁਸ਼ਕਲ ਰਹਿਤ ਈਂਧਣ ਦੀਆਂ ਸਹੂਲਤਾਂ ਦੀ ਪੇਸ਼ਕਸ਼ ਕਰਦੇ ਹਨ।
ਪੈਟਰੋਲ ਪੰਪ

ਪੰਜਾਬ ਐਗਰੋ (ਪੀ.ਏ.ਆਈ.ਸੀ) ਵੱਲੋ ਵਾਹਨਾਂ ਦੀ ਆਵਾ-ਜਾਈ ਨੂੰ ਠੀਕ ਢੰਗ ਨਾਲ ਚਲਾਉਣ ਅਤੇ ਆਮਦਨ ਦੇ ਸਤ੍ਰੋਤਾ ਵਿੱਚ ਵਾਧਾ ਕਰਨ ਲਈ ਮੌਜੂਦਾ 5 ਪੈਟਰੋਲ ਪੰਪ ਚਲਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ 6 ਪੈਟਰੋਲ ਪੰਪਾ (IOCL) ਨੂੰ ਕਿਰਾਏ ਤੇ ਦਿੱਤੇ ਹੋਏ ਹਨ।  ਪੀ.ਏ.ਆਈ.ਸੀ. ਕੋਲ ਸਾਰੇ ਪੈਟਰੋਲ ਪੰਪਾਂ ਦੀਆਂ ਸਾਰੀ ਜਰੂਰੀ ਸੁਵਿਧਾਵਾ/ਸੇਵਾਵਾਂ ਉਪਲੱਬਧ ਹੈ ਅਤੇ ਪੀ.ਏ.ਆਈ.ਸੀ. ਵੱਲੋ ਚੰਗੇ ਗੁਣਵੱਤਾ ਵਾਲੇ ਤੇਲ ਦੀ ਸਪਲਾਈ ਬਿਨ੍ਹਾਂ ਕਿਸੇ ਰੁਕਾਵਟਾਂ ਜਾਂ ਮੁਸ਼ਕਿਲਾਂ ਤੋ ਖੇਤਰ ਦੇ ਵਾਹਨਾਂ ਨੂੰ ਮੁਹੱਇਆ ਕਰਵਾਈ ਜਾਂਦੀ ਹੈ ਜੀ। 

ਪੀ.ਐਮ.ਐਫ.ਈ ਸਕੀਮ

ਸਕੀਮ ਦਾ ੳਦੇਸ਼ ਮੌਜੂਦਾ/ਨਵੀਂਆਂ ਵਿਅਕਤੀਗਤ ਅਸੰਗਠਿਤ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੂਲਿਤ ਕਰਕੇ ਉਹਨਾ ਦੀ ਸਮਰੱਥਾ ਨੂੰ ਵਧਾਉਣਾ ਹੈ।ਕਿਸਾਨ ਉਤਪਾਦਕ ਸੰਸਥਾਵਾਂ/ ਸਵੈ-ਸਹਾਇਤਾ ਸਮੂਹਾਂ/ ਕੋਆਪਰੇਟਿਵ ਸੋਸਾਇਟੀਆਂ ਅਤੇ ਸਰਕਾਰੀ ਏਜੰਸੀਆਂ ਨੂੰ ਉਹਨਾ ਦੀ ਵੈਲਿਊ ਚੇਨ ਜਿਵੇਂ ਉਤਪਾਦਾਂ ਦੀ ਛਾਂਟੀ, ਗਰੇਡਿੰਗ, ਸਟੋਰੇਜ਼, ਪ੍ਰੋਸੈਸਿੰਗ, ਪੈਕਜਿੰਗ, ਮਾਰਕਟਿੰਗ ਅਤੇ ਟੈਸਟਿੰਗ ਲੈਬੋਰੇਟਰੀਜ਼ ਆਦਿ ਦਾ ਸਾਂਝਾ ਬੁਨਿਆਦਿ ਢਾਂਚਾ ਸਥਾਪਿਤ ਕਰਨ ਲਈ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਲਘੂ ਖੁਰਾਕ ਉਦਯੋਗ ਵਿਧੀਵੱਤ ਯੋਜਨਾ (PMFME Scheme)

ਭਾਰਤ ਅਤੇ ਪੰਜਾਬ ਸਰਕਾਰ ਦੀ ਭਾਈਵਾਲੀ ਨਾਲ ਯੋਜਨਾ ਤਹਿਤ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੂਲਿਤ ਕਰਨ ਲਈ ਵਿੱਤੀ, ਵਪਾਰਕ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਯੋਜਨਾ ਦੌਰਾਨ 7,373 ਵਿਅਕਤੀਗਤ ਇਕਾਈਆਂ ਨੂੰ ਵਿੱਤੀ ਸਹਾਇਤਾ ਮਿਤੀ 31.03.2025 ਤੱਕ ਦੇਣ ਦਾ ਟੀਚਾ ਹੈ।

ਮੈਗਾ ਫੂਡ ਪਾਰਕ

ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀ.ਏ.ਆਈ.ਸੀ.) ਨੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਮੈਗਾ ਫੂਡ ਪਾਰਕ ਸਕੀਮ ਤਹਿਤ ਲਾਡੋਵਾਲ, ਲੁਧਿਆਣਾ ਵਿਖੇ 100 ਏਕੜ ਜ਼ਮੀਨ ‘ਤੇ ਮਲਟੀ-ਕਮੋਡਿਟੀ ਮੈਗਾ ਫੂਡ ਪਾਰਕ ਤਿਆਰ ਕੀਤਾ ਹੈ।
ਮੈਗਾ ਫੂਡ ਪਾਰਕ

ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀ.ਏ.ਆਈ.ਸੀ.) ਨੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਮੈਗਾ ਫੂਡ ਪਾਰਕ ਸਕੀਮ ਤਹਿਤ ਲਾਡੋਵਾਲ, ਲੁਧਿਆਣਾ ਵਿਖੇ  ਮੈਗਾ ਫੂਡ ਪਾਰਕ ਤਿਆਰ ਕੀਤਾ ਹੈ।