ਵਧਦੀ ਖੁਰਾਕ ਦੀ ਮੰਗ ਲਈ ਖੇਤੀਬਾੜੀ ‘ਤੇ ਵਧਦੇ ਦਬਾਅ ਦੇ ਇਸ ਦੌਰ ਵਿੱਚ ਵੱਖ-ਵੱਖ ਖੇਤੀ ਫਸਲਾਂ ਦੇ ਬੀਜਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਲੋੜ ਹੈ। ਬੀਜਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਵੱਖ-ਵੱਖ ਫ਼ਸਲਾ ਦੇ ਬੀਜ ਉਤਪਾਦਨ ਅਤੇ ਵੰਡ ਸੰਬੰਧੀ ਸਬਸਿਡੀ ਵਾਲੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਸ਼ੁਰੂ ਕੀਤਾ ਗਿਆ ਹੈ। ਨਿੱਜੀਕਰਨ ਅਤੇ ਉਦਾਰੀਕਰਨ ਕਾਰਨ ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਬੰਦ ਹੋਣ ਦਾ ਖਤਰਾ ਹੈ। ਪਰ, ਪੰਜਾਬ ਐਗਰੋ ਦੇ ਬੀਜ ਉਤਪਾਦਨ ਦੇ ਯਤਨਾਂ ਨਾਲ ਪੰਜਾਬ ਵਿੱਚ ਬੀਜ ਉਤਪਾਦਨ ਦਾ ਭਵਿੱਖ ਉੱਜਵਲ ਜਾਪਦਾ ਹੈ।
ਹੁਣ, ਪੰਜਾਬ ਐਗਰੋ ਨੇ ਬੀਜ ਉਤਪਾਦਨ ਦੇ ਖੇਤਰ ਵਿੱਚ ਪ੍ਰਸਾਰਿਤ ਹੋਣ ਦੀ ਸੋਚ ਕਾਇਮ ਕੀਤੀ ਹੈ ਅਤੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਉੱਤਮ ਗੁਣਵੱਤਾ ਵਾਲੇ ਬੀਜ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤੇਲ ਬੀਜ, ਦਾਲਾਂ ਦੇ ਬੀਜ, ਚਾਰੇ ਦੇ ਬੀਜ ਆਦਿ ਦਾ ਉਤਪਾਦਨ ਕਰਨ ਦੀ ਯੋਜਨਾ ਬਣਾਈ ਹੈ।
ਕਣਕ ਦੇ ਬੀਜ ਦੀ ਕਾਸ਼ਤ ਲਈ ਉਪਜਾਊ ਜ਼ਮੀਨ ਵਾਲੇ ਕਿਸਾਨ PAIC ਦਫ਼ਤਰ ਨਾਲ 75080-01903 ਜਾਂ 94656-74977 ‘ਤੇ ਸੰਪਰਕ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ।
ਪੰਜਾਬ ਰਾਜ ਵਿੱਚ ਇਸ ਵੇਲੇ 41 ਰਜਿਸਟਰਡ ਕਿਸਾਨ ਹਨ ਜੋ ਕਣਕ ਦੇ ਬੀਜ ਦਾ ਉਤਪਾਦਨ ਕਰ ਰਹੇ ਹਨ।
ਅਸੀਂ ਕੀ ਕਰਦੇ ਹਾਂ
- ਉੱਤਮ ਬੀਜਾਂ ਦਾ ਉਤਪਾਦਨ ਅਤੇ ਵੰਡ।
- ਕਿਸਾਨ ਰਜਿਸਟ੍ਰੇਸ਼ਨ: ਪੰਜਾਬ ਰਾਜ ਵਿੱਚ ਇਸ ਵੇਲੇ ਪੰਜਾਬ ਐਗਰੋ ਨਾਲ ਜੋੜੇ ਹੋਏ 41 ਰਜਿਸਟਰਡ ਕਿਸਾਨ ਹਨ ਜੋ ਕਣਕ ਦੇ ਬੀਜ ਦਾ ਉਤਪਾਦਨ ਕਰ ਰਹੇ ਹਨ।
- ਰਜਿਸਟਰੇਸ਼ਨ ਕਿਵੇਂ ਕਰੀਏ: ਕਿਸਾਨ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਪੰਜਾਬ ਐਗਰੋ ਦੇ ਦਫ਼ਤਰ ਨਾਲ ਰਜਿਸਟਰੇਸ਼ਨ ਕਰਵਾ ਸਕਦੇ ਹਨ: 75080-01903 ਜਾਂ 94656-74977।
- ਕਿਸਾਨਾਂ ਨੂੰ ਫਾਇਦਾ ਪੀਏਆਈਸੀ ਕਿਸਾਨਾਂ ਨਾਲ ਕਰਾਰਨਾਮਾ ਕਰੇਗੀ ਜਿਸ ਵਿੱਚ ਰਜਿਸਟਰਡ ਕਿਸਾਨਾਂ ਨੂੰ ਗਰੇਡਿੰਗ ਤੋਂ ਬਾਅਦ ਬੀਜ ‘ਤੇ ਐਮ.ਐਸ.ਪੀ. + 250/- ਰੁਪਏ, ਆਦਿ ਲਾਭ ਮਿਲ ਸਕਦੇ ਹਨ।
ਪੰਜਾਬ ਵਿੱਚ ਕਈ ਫਸਲਾ ਦੀ ਕਾਸ਼ਤ ਕੀਤੀ ਜਾਂਦੀ ਹੈ ਪਰੰਤੂ ਪੰਜਾਬ ਦਾ 34.90 ਲੱਖ ਹੈਕਟੇਅਰ ਰਕਬਾ ਕਣਕ ਦੇ ਬੀਜ ਦੀ ਕਾਸ਼ਤ ਅਧੀਨ ਹੈ। ਪੰਜਾਬ ਐਗਰੋ ਵੱਲੋਂ ਕਾਸ਼ਤ ਕੀਤੇ ਜਾ ਰਹੇ ਉੱਚ–ਗੁਣਵੱਤਾ ਵਾਲੇ ਬਰੀਡਰ ਬੀਜਾਂ ਵਿੱਚ ਹੇਠ ਦਿੱਤੇ ਬੀਜ ਸ਼ਾਮਲ ਹਨ:
- ਐਜ.ਡੀ-3086
- ਡੀਬੀਡਬਲਯੂ -327
- ਡੀਬੀਡਬਲਯੂ -332
- ਡੀਬੀਡਬਲਯੂ -303
- ਡੀਬੀਡਬਲਯੂ -222
- ਡੀਬੀਡਬਲਯੂ-187
- ਪੀਬੀਡਬਲਯੂ-826
- ਪੀਬੀਡਬਲਯੂ-766
- ਪੀਬੀਡਬਲਯੂ-869
- ਪੀਬੀਡਬਲਯੂ-803
ਝੋਨਾ, ਜਿਸ ਨੂੰ ਚਾਵਲ ਵੀ ਕਿਹਾ ਜਾਂਦਾ ਹੈ, ਪੰਜਾਬ ਵਿੱਚ ਕਾਸ਼ਤ ਕੀਤੀ ਜਾਣ ਵਾਲੀ ਮੁੱਖ ਸਾਉਣੀ ਫਸਲ ਹੈ। ਇਸ ਸਮੇਂ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਹੇਠ 31.30 ਲੱਖ ਹੈਕਟੇਅਰ ਰਕਬਾ ਹੈ।
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੁਆਰਾ ਕਾਸ਼ਤ ਕੀਤੀਆਂ ਝੋਨੇ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖਿਆ ਹਨ:
- ਪੀਆਰ-126
- ਪੀਆਰ-130
- ਪੀਆਰ-131
- ਪੂਸਾ-1121
- ਪੂਸਾ-1500