Punjab Agro

ਸਾਈਲੇਜ਼ ਪ੍ਰੋਜੈਕਟ

ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਨੇ ਵਿੱਤੀ ਸਾਲ 2021-22 ਵਿੱਚ 8.02 ਕਰੋੜ ਰੁਪਏ ਦੇ ਨਿਵੇਸ਼ ਨਾਲ ਆਰ.ਕੇ.ਵੀ.ਵਾਈ ਸਕੀਮ ਦੇ ਤਹਿਤ ਲਾਡੋਵਾਲ, ਜ਼ਿਲ੍ਹਾ ਲੁਧਿਆਣਾ ਵਿਖੇ ਉੱਚ-ਤਕਨੀਕੀ ਵਿਦੇਸ਼ੀ ਮਸ਼ੀਨਰੀ ਨਾਲ ਸਾਈਲੇਜ਼ ਬਣਾਉਣ ਦੇ ਪ੍ਰੋਜੈਕਟ ਵਿੱਚ ਕਦਮ ਰੱਖਿਆ ਹੈ। ਸਾਡਾ ਟੀਚਾ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲਾ ਪੌਸ਼ਟਿਕ ਸਾਈਲੇਜ਼ ਇੱਕ ਕਿਫਾਇਤੀ ਕੀਮਤ ਤੇ ਉਪਲਬਧ ਕਰਵਾਉਣਾ ਹੈ।

ਹਾਲ ਹੀ ਵਿੱਚ ” Special Assistance Scheme to the State ” ਸਕੀਮ ਤਹਿਤ ਨਕੋਦਰ, ਸਰਹਿੰਦ ਅਤੇ ਲੁਧਿਆਣਾ ਵਿਖੇ 3 ਹੋਰ ਸਾਈਲੇਜ ਪ੍ਰੋਜੈਕਟ ਸਥਾਪਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਅਸੀਂ ਕੀ ਕਰਦੇ ਹਾਂ 

ਪੰਜਾਬ ਐਗਰੋ ਦੁਆਰਾ ਲਗਾਏ ਗਏ ਸਾਈਲੇਜ਼ ਪ੍ਰੋਜੈਕਟ ਪੰਜਾਬ ਵਿੱਚ ਡੇਅਰੀ ਫਾਰਮਾਂ ਵਾਲੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਅਤੇ ਇਸਦੀ ਪਹੁੰਚ ਨੂੰ ਗੁਆਂਢੀ ਰਾਜਾਂ ਤੱਕ ਵੀ ਵਧਾ ਰਿਹਾ ਹੈ ।

ਸਾਈਲੇਜ਼ ਲਈ ਮੱਕੀ(ਚਾਰੇ) ਦੀ ਕਾਸ਼ਤ ਲਗਭਗ 750 ਏਕੜ ਦੇ ਰਕਬੇ ਵਿੱਚ ਠੇਕਾ ਖੇਤੀ ਰਾਹੀਂ ਕੀਤੀ ਜਾਂਦੀ ਹੈ ਜੋ ਪ੍ਰਤੀ ਪ੍ਰੋਜੈਕਟ, ਪ੍ਰਤੀ ਸੀਜ਼ਨ ਸਾਈਲੇਜ ਦੀਆਂ ਗੱਠਾਂ(ਚਾਰੇ) ਦੀ ਮੰਗ ਅਨੁਸਾਰ 1000-1200 ਏਕੜ ਤੱਕ ਵਧੇਗੀ।

ਇਸ ਸਮੇ ਇਹ ਪ੍ਰੋਜੈਕਟ ਡੇਅਰੀ ਕਿਸਾਨਾਂ ਅਤੇ ਸਹਿਕਾਰੀ ਦੁੱਧ ਸਭਾਵਾਂ ਲਈ 100 ਕਿਲੋਗ੍ਰਾਮ ਅਤੇ 400 ਕਿਲੋਗ੍ਰਾਮ ਸਾਇਲੇਜ ਦੀਆਂ ਗੱਠਾਂ ਤਿਆਰ ਕਰ ਰਿਹਾ ਹੈ।

ਸਾਈਲੇਜ਼ ਕੀ ਹੈ?
  • ਸਾਈਲੇਜ਼ ਇੱਕ ਕਿਸਮ ਦਾ ਅਚਾਰ ਹੈ ਜੋ ਹਰੇ ਚਾਰੇ ਵਾਲੀਆਂ ਫਸਲਾਂ ਤੋਂ ਬਣਾਇਆ ਜਾਂਦਾ ਹੈ ਜਿਸ ਨੂੰ ਫਰਮੈਂਟੇਸ਼ਨ ਪ੍ਰਕਿਰਿਆ ਦੁਆਰਾ ਤਿਆਰ ਕੀਤਾ ਜਾਂਦਾ ਹੈ।
  • ਇਹ ਪਸ਼ੂਆਂ ਅਤੇ ਹੋਰ ਜੁਗਾਲੀ ਕਰਨ ਵਾਲੇ ਜਾਨਵਰ(ਰੂਮੀਨੈਂਟ ) ਨੂੰ ਖੁਆਇਆ ਜਾ ਸਕਦਾ ਹੈ।
  • ਫਰਮੈਂਟੇਸ਼ਨ ਅਤੇ ਸਟੋਰੇਜ ਪ੍ਰਕਿਰਿਆ ਨੂੰ ਐਨਸਾਈਲੇਜ਼, ਐਨਸਾਈਲਿੰਗ ਜਾਂ ਸਾਈਲੇਜਿੰਗ ਕਿਹਾ ਜਾਂਦਾ ਹੈ।
  • ਇਹ ਆਮ ਤੌਰ 'ਤੇ ਹਰੇ ਚਾਰੇ ਵਾਲੀਆਂ ਫਸਲਾਂ ਤੋਂ ਬਣਾਇਆ ਜਾਂਦਾ ਹੈ, ਜਿਸ ਵਿੱਚ ਮੱਕੀ, ਜੁਆਰ ਜਾਂ ਹੋਰ ਅਨਾਜ ਸ਼ਾਮਲ ਹਨ, ਜਿਸ ਵਿਚ ਸਿਰਫ ਅਨਾਜ ਹੀ ਨਹੀਂ ਬਲਕਿ ਪੂਰੇ ਪੌਦੇ ਦੀ ਵਰਤੋਂ ਕੀਤੀ ਜਾਂਦੀ ਹੈ।
ਖੁਸ਼ਕ ਪਦਾਰਥ (DM %) 30-38
ਕੱਚਾ ਪ੍ਰੋਟੀਨ (DM %) 6-9
ADF (DM %) 25-35
NDF (DM %) 35-50
ਸਟਾਰਚ (DM%) 25-35
pH 3.7-4.2
ਸਾਡਾ ਮਿਸ਼ਨ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਡੇਅਰੀ ਸੈਕਟਰ ਵਿੱਚ ਪੰਜਾਬ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਪੰਜਾਬ ਦੇ ਡੇਅਰੀ ਸੈਕਟਰ ਦੀ ਉਤਪਾਦਕਤਾ ਅਤੇ ਹਰੇ ਚਾਰੇ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਉੱਚ -ਤਕਨੀਕੀ ਢੰਗਾਂ ਦੁਆਰਾ ਹਰੇ ਚਾਰੇ ਦੀ ਪੈਦਾਵਾਰ ਵਧਾਉਣ ਅਤੇ ਚਾਰੇ ਦੀ ਸਾਂਭ ਸੰਭਾਲ (preserve) ਕਰਕੇ ਇਸਦੀ ਮੰਗ ਅਤੇ ਸਪਲਾਈ ਦੇ ਅੰਤਰ ਦੀ ਪੂਰਤੀ ਕੀਤੀ ਜਾ ਸਕਦੀ ਹੈ । ਆਖਰਕਾਰ ਇਹ ਪ੍ਰੋਜੈਕਟ ਡੇਅਰੀ ਕਿਸਾਨਾਂ ਦੇ ਨਾਲ-ਨਾਲ ਮੱਕੀ(ਚਾਰਾ) ਉਤਪਾਦਕਾਂ ਲਈ ਵੀ ਫਾਇਦੇਮੰਦ ਹੈ।

ਸੰਪਰਕ ਵਿੱਚ ਰਹੇ
ਲੁਧਿਆਣਾ
ਚੰਦਰ ਸ਼ੇਖਰ,
ਖੇਤਰੀ ਮੈਨੇਜਰ, 9814035269 chander.shekhar67@punjab.gov.in +91 161-2780579 , +91 9501277762

ਅਸੀਂ ਕਿਉਂ

  • ਉੱਚ-ਗੁਣਵੱਤਾ ਵਾਲੀ ਮੱਕੀ ਦੇ ਸਾਈਲੇਜ ਦੀਆਂ ਗੱਠਾ ਬਣਾਉਣ ਲਈ ਮਜ਼ਬੂਤ ਢਾਂਚਾ ।
  • ਉੱਚ-ਗੁਣਵੱਤਾ ਵਾਲੇ ਹਾਈਬ੍ਰਿਡ ਬੀਜਾਂ ਦੁਆਰਾ ਸਹੀ ਪੈਕੇਜ ਦੇ ਨਾਲ ਖੁੱਲ੍ਹੀ ਅਤੇ ਠੇਕਾ ਖੇਤੀ ਰਾਹੀਂ ਅਤੇ ਇਨਕੂਲੈਂਟਸ ਦੀ ਵਰਤੋਂ ਕਰਕੇ ਉੱਚ ਕੁਆਲਿਟੀ ਵਾਲੇ ਸਾਈਲੇਜ਼ ਦਾ ਉਤਪਾਦਨ ਕਰਨਾ ।
  • ਪੰਜਾਬ ਐਗਰੋ ਕਿਸਾਨਾਂ ਨੂੰ ਘੱਟ ਤੋਂ ਘੱਟ ਮਾਰਜਿਨ ਨਾਲ ਸਸਤੇ ਭਾਅ 'ਤੇ ਸਾਈਲੇਜ਼ ਉਪਲਬੱਧ ਕਰਵਾਉਂਦੀ ਹੈ।
  • ਪੰਜਾਬ ਐਗਰੋ ਦੁਆਰਾ ਬਣਾਏ ਗਏ ਸਾਈਲੇਜ਼ ਦੀ ਸ਼ੈਲਫ਼ ਲਾਈਫ 18-24 ਮਹੀਨਿਆਂ ਦੀ ਹੁੰਦੀ ਹੈ ਕਿਉਂਕਿ ਗੱਠਾਂ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਤੌਰ 'ਤੇ ਸਰਵੋਤਮ ਕੁਆਲਿਟੀ ਦੇ ਯੂਵੀ ਰੇ-ਪ੍ਰੂਫ ਸਟ੍ਰੈਚ ਫਿਲਮ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਪੰਜਾਬ ਐਗਰੋ ਸਾਰਾ ਸਾਲ ਸਭ ਤੋਂ ਵਾਜਬ ਕੀਮਤ 'ਤੇ ਸਰਵੋਤਮ ਸਾਈਲੇਜ ਮੁਹਇਆ ਕਰਵਾਉਂਦਾ ਹੈ ।